ਤੁਹਾਡੀ ਲਿਪਸਟਿਕ

* ਲਿਪਸਟਿਕ ਹਮੇਸ਼ਾ ਬ੍ਰਾਂਡਿਡ ਕੰਪਨੀ ਦੀ ਹੀ ਖਰੀਦੋ। ਘਟੀਆ ਕਿਸਮ ਦੀ ਅਤੇ ਪੁਰਾਣੀ ਲਿਪਸਟਿਕ ਨਾ ਲਗਾਓ।
* ਲਿਪਸਟਿਕ ਲਗਾਉਣ ਤੋਂ ਪਹਿਲਾਂ ਬੁੱਲ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲੈਣਾ ਚਾਹੀਦੈ।
* ਆਪਣੇ  ਰੰਗ-ਰੂਪ ਅਤੇ ਮੌਸਮ ਅਨੁਸਾਰ ਹੀ ਲਿਪਸਟਿਕ ਲਗਾਓ।
* ਲਿਪਸਟਿਕ ਵਰਤਣ ਤੋਂ ਪਹਿਲਾਂ ਐਲਰਜੀ ਟੈਸਟ ਜ਼ਰੂਰ ਕਰ ਲੈਣਾ ਚਾਹੀਦੈ। ਜਿਸ ਲਿਪਸਟਿਕ ਨਾਲ ਐਲਰਜੀ ਹੋਵੇ, ਉਹ ਬਿਲਕੁਲ ਵੀ ਨਾ ਖਰੀਦੋ।
* ਜਿਥੋਂ ਤਕ ਹੋ ਸਕੇ, ਦੂਜਿਆਂ ਦੀ ਲਿਪਸਟਿਕ ਨਾ ਵਰਤੋ।
ਲਗਾਉਣ ਦਾ ਸਹੀ ਤਰੀਕਾ
* ਸਭ ਤੋਂ ਪਹਿਲਾਂ ਰੂੰ ਦੇ ਫੈਹੇ ਨੂੰ ਕੱਚੇ ਦੁੱਧ 'ਚ ਭਿਓਂ ਕੇ ਉਸ ਨਾਲ ਬੁੱਲ੍ਹਾਂ ਨੂੰ ਸਾਫ ਕਰੋ।
* ਟਿਸ਼ੂ ਪੇਪਰ ਨਾਲ ਬੁੱਲ੍ਹਾਂ 'ਤੇ ਹਲਕਾ ਜਿਹਾ ਫਾਊਂਡੇਸ਼ਨ ਲਗਾਓ। ਉਸ ਪਿੱਛੋਂ ਪਾਊਡਰ ਦੀ ਹਲਕੀ ਪਰਤ ਲਗਾਓ। 
* ਲਿਪ ਪੈਨਸਿਲ ਨਾਲ ਬੁੱਲ੍ਹਾਂ ਨੂੰ ਸਹੀ ਆਕਾਰ ਦਿਓ। ਲਿਪਸਟਿਕ ਪੋਲੇ-ਪੋਲੇ ਹੱਥਾਂ ਨਾਲ ਲਗਾਓ।
* ਬਰੱਸ਼ ਦੀ ਮਦਦ ਨਾਲ ਲਿਪਸਟਿਕ ਭਰੋ।
* ਜੇਕਰ ਕੰਮ 'ਤੇ ਜਾ ਰਹੇ ਹੋ ਤਾਂ ਹਮੇਸ਼ਾ ਹਲਕੇ ਰੰਗ ਦੀ ਲਿਪਸਟਿਕ ਲਗਾਓ। ਗੂੜ੍ਹੇ ਰੰਗ ਦੀ ਲਿਪਸਟਿਕ ਰਾਤ  ਨੂੰ ਹੀ ਚੰਗੀ ਲੱਗਦੀ ਹੈ।
* ਸੌਣ ਵੇਲੇ ਬੁੱਲ੍ਹਾਂ ਤੋਂ ਲਿਪਸਟਿਕ ਸਾਫ ਕਰਨਾ ਨਾ ਭੁੱਲੋ। ਦੁੱਧ ਬਿਹਤਰੀਨ ਕਲੀਂਜ਼ਿੰਗ ਮਿਲਕ ਦਾ ਕੰਮ ਕਰਦਾ ਹੈ ਅਤੇ ਨਾਲ-ਨਾਲ ਚਮੜੀ ਅਤੇ ਬੁੱਲ੍ਹਾਂ ਨੂੰ ਪੌਸ਼ਟਿਕਤਾ ਅਤੇ ਮਾਇਸਚੁਰਾਇਜ਼ ਵੀ ਕਰਦਾ ਹੈ।
* ਲਿਪਸਟਿਕ ਸਾਫ ਕਰਨ ਪਿੱਛੋਂ ਥੋੜ੍ਹੀ ਜਿਹੀ ਮਲਾਈ ਅਤੇ ਘਿਓ ਨਾਲ ਪੋਲੇ ਹੱਥਾਂ ਨਾਲ ਮਾਲਸ਼ ਕਰੋ ਅਤੇ ਚਿਹਰਾ ਧੋ ਦਿਓ।
SHARE

neurotherapy

  • Image
  • Image
  • Image
  • Image
  • Image
    Blogger Comment
    Facebook Comment

0 comments:

Post a Comment