ਪਾਣੀ ਘੱਟ ਪੀਣ ਨਾਲ ਬਲੈਡਰ ਵਿਚ ਇਨਫੈਕਸ਼ਨ ਦਾ ਖਤਰਾ
ਨਵੀਂ ਦਿੱਲੀ-ਸਰਦੀਆਂ ਵਿਚ ਪਿਆਸ ਘੱਟ ਲੱਗਣ ਨਾਲ ਘੱਟ ਪਾਣੀ ਪੀਣਾ ਬਲੈਡਰ ਵਿਚ ਜਲਨ, ਇਨਫੈਕਸ਼ਨ ਜਾਂ ਹੋਰ ਬੀਮਾਰੀਆਂ ਦਾ ਸਬੱਬ ਬਣ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਔਰਤਾਂ ਵਿਚ ਖਾਸ ਤੌਰ 'ਤੇ ਹੋ ਸਕਦੀ ਹੈ। ਅਤੀ-ਆਧੁਨਿਕ ਸਹੂਲਤਾਂ ਵਾਲੇ ਨੋਵਾ ਹਸਪਤਾਲ ਵਿਚ ਔਰਤਾਂ ਦੇ ਰੋਗ ਅਤੇ ਡਲਿਵਰੀ ਮਾਹਿਰ ਮਾਲਵਿਕਾ ਸੱਭਰਵਾਲ ਨੇ ਦੱਸਿਆ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਵਿਚ ਇਸ ਸੰਬੰਧੀ ਰੋਗ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਉਂਝ ਤਾਂ ਇਹ ਬੀਮਾਰੀ ਹਰ ਵਰਗ ਦੀਆਂ ਔਰਤਾਂ ਵਿਚ ਆ ਸਕਦੀ ਹੈ ਪਰ ਨਵੀਆਂ ਵਿਆਹੀਆਂ ਅਤੇ ਮਾਹਵਾਰੀ ਬੰਦ ਹੋਣ ਨੇੜੇ ਪਹੁੰਚੀਆਂ ਔਰਤਾਂ ਵਿਚ ਇਹ ਸਮੱਸਿਆ ਹੋਣ ਦਾ ਜੋਖਮ ਵਧ ਹੁੰਦਾ ਹੈ। ਹਰ ਸਾਲ 15 ਫੀਸਦੀ ਔਰਤਾਂ ਬਲੈਡਰ ਦੀ ਇਸ ਬੀਮਾਰੀ ਨਾਲ ਪੀੜਤ ਹੁੰਦੀਆਂ ਹਨ, ਇਨ੍ਹਾਂ ਵਿਚ ਵੀ ਅੱਧੀਆਂ ਔਰਤਾਂ ਨੂੰ ਜ਼ਿੰਦਗੀ ਵਿਚ ਘੱਟ ਤੋਂ ਘੱਟ ਇਕ ਵਾਰ ਇਹ ਸਮੱਸਿਆ ਜ਼ਰੂਰ ਹੋਈ ਹੁੰਦੀ ਹੈ।
0 comments:
Post a Comment